July 27, 2024 13:24:35

ਬਾਵਾ ਅਤੇ ਰਾਜੀਵ ਨੇ ਮਾਲਵਾ ਸੱਭਿਆਚਾਰਕ ਮੰਚ ਦੀ ਕਾਰਜਕਾਰਨੀ ਦਾ ਗਠਨ ਕੀਤਾ

Bawa and Rajeev formed the executive of the Malwa Cultural Forum

Jan20,2024 | Surinder Dalla |

ਮਾਲਵਾ ਸੱਭਿਆਚਾਰਕ ਮੰਚ ਪੰਜਾਬ ਦੀ ਸਮੁੱਚੀ ਕਾਰਜਕਾਰਨੀ ਦਾ ਗਠਨ ਕ੍ਰਿਸ਼ਨ ਕੁਮਾਰ ਬਾਵਾ ਚੇਅਰਮੈਨ ਮੰਚ ਪੰਜਾਬ, ਰਾਜੀਵ ਕੁਮਾਰ ਲਵਲੀ ਪ੍ਰਧਾਨ ਮੰਚ ਪੰਜਾਬ ਅਤੇ ਸਿੰਮੀ ਕਵਾਤਰਾ ਪ੍ਰਧਾਨ ਮੰਚ ਪੰਜਾਬ (ਮਹਿਲਾ ਵਿੰਗ) ਨੇ ਮੁੱਖ ਸਰਪ੍ਰਸਤ ਗੁਰਭਜਨ ਗਿੱਲ ਨਾਲ ਮਸ਼ਵਰਾ ਕਰਕੇ ਕੀਤਾ ਜਿਸ ਅਨੁਸਾਰ ਮੁੱਖ ਸਰਪ੍ਰਸਤ ਐੱਸ.ਪੀ. ਸਿੰਘ ਉਬਰਾਏ, ਮੁਹੰਮਦ ਸਦੀਕ ਮੈਂਬਰ ਪਾਰਲੀਮੈਂਟ, ਪ੍ਰੋ. ਗੁਰਭਜਨ ਗਿੱਲ, ਮਲਕੀਤ ਸਿੰਘ ਦਾਖਾ ਸਾਬਕਾ ਮੰਤਰੀ, ਗੁਰਦੇਵ ਸਿੰਘ ਲਾਪਰਾਂ, ਨਿਰਮਲ ਜੋੜਾ, ਡਾ. ਜਗਤਾਰ ਧੀਮਾਨ, ਬੀਬੀ ਗੁਰਮੀਤ ਕੌਰ ਆਲੂਵਾਲੀਆ, ਸਰਬਜੀਤ ਮਾਂਗਟ, ਡਾ. ਰਜਿੰਦਰ ਕੌਰ, ਪ੍ਰਗਟ ਸਿੰਘ ਗਰੇਵਾਲ, ਹਰਜੀਤ ਸਿੰਘ ਸੇਖੋ, ਡਾ. ਰੋਹਿਤ ਦੱਤਾ, ਜਰਨੈਲ ਸਿੰਘ ਸ਼ਿਮਲਾਪੁਰੀ, ਗੁਰਨਾਮ ਸਿੰਘ ਅਤੇ ਐੱਸ.ਕੇ. ਗੁਪਤਾ ਲਏ ਗਏ।
ਇਸ ਸਮੇਂ ਸਿੰਮੀ ਕੁਆਤਰਾ ਪ੍ਰਧਾਨ ਮੰਚ ਪੰਜਾਬ ਦੇ ਨਾਲ ਚੇਅਰਪਰਸਨ ਸਰਬਜੀਤ ਕੌਰ, ਕਨਵੀਨਰ ਮੰਚ ਦਵਿੰਦਰ ਬਸੰਤ, ਵਾਈਸ ਪ੍ਰਧਾਨ ਮੰਚ ਤਰਨਜੀਤ ਕੌਰ, ਜਨਰਲ ਸਕੱਤਰ ਮੰਚ ਪੰਜਾਬ ਗੁਰਪ੍ਰੀਤ ਕੌਰ ਸਰਪੰਚ ਤੇ ਰਿਮਪੀ ਜੌਹਰ ਨੂੰ ਲਿਆ ਗਿਆ। ਇੰਦਰਜੀਤ ਕੌਰ ਲੋਟੇ ਨੂੰ ਕਨਵੀਨਰ ਨਿਯੁਕਤ ਕੀਤਾ ਗਿਆ ਹੈ।
ਮੰਚ ਪੰਜਾਬ ਦੇ ਵਾਈਸ ਪ੍ਰਧਾਨ ਜਸਵੀਰ ਸਿੰਘ ਰਾਣਾ ਝਾਂਡੇ, ਰਵਿੰਦਰ ਸਿਆਣ, ਰਾਜੂ ਕਨੌਜੀਆ, ਜਸਵੰਤ ਸਿੰਘ ਛਾਪਾ, ਜਗਜੀਵਨ ਸਿੰਘ ਗਰੀਬ (ਰਕਬਾ), ਕਰਨੈਲ ਸਿੰਘ ਗਿੱਲ ਅਤੇ ਪਰਮਿੰਦਰ ਸਿੰਘ ਗਰੇਵਾਲ ਲਏ ਗਏ ਹਨ।
ਮੰਚ ਪੰਜਾਬ ਦੇ ਜਨਰਲ ਸਕੱਤਰ ਜੋਗਿੰਦਰ ਸਿੰਘ ਜੰਗੀ, ਸੇਵਾ ਸਿੰਘ ਰਿਟਾ. ਚੀਫ ਇੰਜੀ. ਰਣਜੀਤ ਸਿੰਘ ਸਰਪੰਚ, ਗੁਰਿੰਦਰ ਸਿੰਘ ਗੋਰਕੀ, ਜਗਦੀਪ ਲੋਟੇ, ਰੇਸ਼ਮ ਸੱਗੂ, ਮਨੀ ਖੀਵਾ, ਪੁਰੀਸ਼ ਸਿੰਗਲਾ, ਸੁਖਵਿੰਦਰ ਸਿੰਘ ਜਗਦੇਵ, ਸਰਬਜੀਤ ਮੰਨੂ, ਪ੍ਰਿੰਸ ਗੁਪਤਾ, ਬਲਵੀਰ ਸਿੰਘ ਸਰਪੰਚ ਲਏ ਗਏ।
ਇਸ ਸਮੇਂ ਆਰਟਿਸਟ ਸਰਪ੍ਰਸਤਾਂ ਵਿੱਚ ਪਾਲੀ ਦੇਤਵਾਲੀਆ, ਜਸਵੰਤ ਸੰਧੀਲਾ, ਸੁਖਵਿੰਦਰ ਸੁੱਖੀ, ਰਵਿੰਦਰ ਗਰੇਵਾਲ, ਗੁਲਸ਼ਨ ਕੋਮਲ ਲਏ ਗਏ। ਇਸ ਸਮੇਂ ਅਮਰਿੰਦਰ ਸਿੰਘ ਜਸੋਵਾਲ ਨੂੰ ਯੂਥ ਵਿੰਗ ਮੰਚ ਪੰਜਾਬ ਦਾ ਪ੍ਰਧਾਨ ਅਤੇ ਅਹੁਦੇਦਾਰ ਬਣਾਉਣ ਦਾ ਵੀ ਅਖਤਿਆਰ ਦਿੱਤਾ ਗਿਆ। ਹਰਜੀਤ ਸਿੰਘ ਸੈਣੀ ਵਾਈਸ ਚੇਅਰਮੈਨ ਪੰਜਾਬ ਹੋਣਗੇ।

Bawa-And-Rajeev-Formed-The-Executive-Of-The-Malwa-Cultural-Forum


About Us


Our endeavour at Pro Khabar is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Surinder Dalla (Editor)

We are Social


Address


Pro Khabar
Haibowal Kalan, Ludhiana.
Mobile: +919855800879
Email: prokhabarpunjab@gmail.com

Copyright Pro Khabar | 2023
Website by: Webhead