ਪੀ.ਏ.ਯੂ. ਵਿੱਚ ਵਿਦਿਆਰਥੀਆਂ ਨੂੰ ਵਿਵਰਣ ਪੱਤਰ ਅਤੇ ਇੰਟਰਵਿਊ ਦੀ ਤਿਆਰੀ ਦੇ ਗੁਰ ਦੱਸੇ ਗਏ
PAU In the application form and interview preparation tips were given to the students
Jan9,2024
| Surinder Dalla |
ਪੀ.ਏ.ਯੂ. ਦੇ ਡਾਇਰੈਕਟੋਰੇਟ ਵਿਦਿਆਰਥੀ ਭਲਾਈ ਦੀ ਅਗਵਾਈ ਵਿੱਚ ਯੂਨੀਵਰਸਿਟੀ ਦੇ ਕਾਊਂਸਲਿੰਗ ਅਤੇ ਪਲੇਸਮੈਂਟ ਗਾਈਡੈਂਸ ਸੈੱਲ ਵੱਲੋਂ ਬੀਤੇ ਦਿਨੀਂ ਵਿਵਰਣ ਪੱਤਰ ਤਿਆਰ ਕਰਨ ਦੀ ਕਲਾ ਵਿਸੇ ’ਤੇ ਇੱਕ ਵਿਸ਼ੇਸ਼ ਸ਼ੈਸਨ ਕਰਵਾਇਆ ਗਿਆ| ਇਹ ਸ਼ੈਸਨ ਬੀ ਟੈੱਕ ਭੋਜਨ ਤਕਨਾਲੋਜੀ ਦੇ ਵਿਦਿਆਰਥੀਆਂ ਲਈ ਕਰਵਾਇਆ ਗਿਆ| ਇਸ ਵਿੱਚ ਵਿਦਿਆਰਥੀਆਂ ਨੂੰ ਇੰਟਰਵਿਊ ਦੀ ਤਿਆਰੀ ਕਰਨ ਦੇ ਗੁਰ ਵੀ ਦੱਸੇ ਗਏ|
ਯੂਨੀਵਰਸਿਟੀ ਦੇ ਕਾਊਂਸਲਿੰਗ ਅਤੇ ਪਲੇਸਮੈਂਟ ਗਾਈਡੈਂਸ ਸੈੱਲ ਦੇ ਸਹਿਯੋਗੀ ਨਿਰਦੇਸ਼ਕ ਡਾ ਖੁਸਦੀਪ ਧਰਨੀ ਇਸ ਮੌਕੇ ਮੁੱਖ ਬੁਲਾਰੇ ਸਨ| ਉਹਨਾਂ ਨੇ ਇਸ ਮੌਕੇ ਕਿਹਾ ਕਿ ਨੌਕਰੀ ਲਈ ਆਪਣੀ ਦਾਅਵੇਦਾਰੀ ਪੇਸ਼ ਕਰਦਿਆਂ ਵਿਵਰਣ ਪੱਤਰ ਜਾਂ ਰੈਜਿਊਮੇ ਬਨਾਉਣਾ ਬੇਹੱਦ ਮਹੱਤਵਪੂਰਨ ਕਲਾ ਹੈ ਅਤੇ ਇਸਦੇ ਨਾਲ ਹੀ ਇੰਟਰਵਿਊ ਦੀ ਤਿਆਰੀ ਵੀ ਵਿਸ਼ੇਸ਼ ਤੌਰ ਤੇ ਕੀਤੀ ਜਾਣੀ ਚਾਹੀਦੀ ਹੈ| ਉਹਨਾਂ ਕਿਹਾ ਕਿ ਨੌਕਰੀ ਦੀਆਂ ਲੋੜਾਂ ਅਨੁਸਾਰ ਆਪਣੇ ਆਪ ਨੂੰ ਪੇਸ਼ ਕਰਨਾ ਅਤੇ ਇੰਟਰਵਿਊ ਦਾ ਸਾਹਮਣਾ ਕਰਨਾ ਬੇਹੱਦ ਅਹਿਮ ਹੈ| ਇਸ ਸੰਬੰਧ ਵਿਚ ਉਹਨਾਂ ਨੇ ਕੁਝ ਮਹੱਤਵਪੂਰਨ ਨੁਕਤੇ ਵਿਦਿਆਰਥੀਆਂ ਨਾਲ ਸਾਂਝੇ ਕੀਤੇ|
ਇਸ ਮੌਕੇ ਭੋਜਨ ਮਾਹਿਰ ਡਾ. ਜਗਬੀਰ ਰੀਹਲ ਅਤੇ ਭਲਾਈ ਅਧਿਕਾਰੀ ਸ਼੍ਰੀ ਗੁਰਪ੍ਰੀਤ ਵਿਰਕ ਵੀ ਮੌਕੇ ਤੇ ਮੌਜੂਦ ਸਨ|
ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਸਿੰਘ ਜੌੜਾ ਨੇ ਕਾਊਂਸਲਿੰਗ ਅਤੇ ਪਲੇਸਮੈਂਟ ਗਾਈਡੈਂਸ ਸੈੱਲ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ|
Pau-In-The-Application-Form-And-Interview-Preparation-Tips-Were-Given-To-The-Students