ਪੀ.ਏ.ਯੂ. ਨੇ ਸ਼ਹਿਦ ਮੱਖੀ ਪਾਲਕਾਂ ਲਈ ਆਨਲਾਈਨ ਸਿਖਲਾਈ ਕੈਂਪ ਲਾਇਆ
PAU Organized an online training camp for honey bee keepers
Jan3,2024
| Surinder Dalla |
ਪੀ.ਏ.ਯੂ. ਦੇ ਡਾਇਰੈਕਟੋਰੇਟ ਪਸਾਰ ਸਿੱਖਿਆ ਵੱਲੋਂ ਸ਼ਹਿਦ ਮੱਖੀ ਪਾਲਕਾਂ ਦੀ ਐਸੋਸੀਏਸ਼ਨ ਦੇ ਮੈਂਬਰਾਂ ਲਈ ਆਨਲਾਈਨ ਸਿਖਲਾਈ ਕੈਂਪ ਲਾਇਆ ਗਿਆ। ਇਸ ਮਾਸਿਕ ਸਿਖਲਾਈ ਕੈਂਪ ਵਿਚ 42 ਸ਼ਹਿਦ ਮੱਖੀ ਪਾਲਕ ਸ਼ਾਮਿਲ ਹੋਏ। ਕੀਟ ਵਿਗਿਆਨ ਡਾ. ਜਸਪਾਲ ਸਿੰਘ ਅਤੇ ਖੇਤੀ ਕਾਰੋਬਾਰ ਮਾਹਿਰ ਡਾ. ਬਬੀਤਾ ਕੁਮਾਰ ਨੇ ਇਹਨਾਂ ਸ਼ਹਿਦ ਮੱਖੀ ਪਾਲਕਾਂ ਨੂੰ ਵਿਸ਼ੇਸ਼ ਭਾਸ਼ਣ ਦਿੱਤੇ। ਇਹਨਾਂ ਭਾਸ਼ਣਾਂ ਵਿਚ ਬੀ-ਪੋਲਨ ਇਕੱਠਾ ਕਰਨ ਅਤੇ ਉਸਦੇ ਭੰਡਾਰਨ ਤੋਂ ਇਲਾਵਾ ਸ਼ਹਿਦ ਦਾ ਮਿਆਰ ਵਧਾਉਣ ਦੇ ਨੁਕਤੇ ਸਮਝਾਏ ਗਏ।
ਪਸਾਰ ਸਿੱਖਿਆ ਵਿਭਾਗ ਦੇ ਮੁਖੀ ਨੇ ਕੈਂਪ ਵਿਚ ਸ਼ਾਮਿਲ ਹੋਣ ਵਾਲੇ ਕਿਸਾਨਾਂ ਦਾ ਸਵਾਗਤ ਕੀਤਾ। ਸ਼ਹਿਦ ਮੱਖੀ ਪਾਲਕ ਐਸੋਸੀਏਸ਼ਨ ਦੇ ਪ੍ਰਧਾਨ ਸ. ਜਤਿੰਦਰ ਸੋਹੀ ਨੇ ਅੰਤ ਵਿਚ ਧੰਨਵਾਦ ਦੇ ਸ਼ਬਦ ਕਹੇ। ਉਹਨਾਂ ਨੇ ਸ਼ਹਿਦ ਪਾਲਕਾਂ ਨੂੰ ਮਾਹਿਰਾਂ ਦੀਆਂ ਸਲਾਹਾਂ ਤੇ ਅਮਲ ਕਰਨ ਲਈ ਪ੍ਰੇਰਿਤ ਕੀਤਾ।
ਇਹ ਸਿਖਲਾਈ ਕੈਂਪ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਦੀ ਨਿਗਰਾਨੀ ਹੇਠ ਨੇਪਰੇ ਚੜਿਆ। ਕੈਂਪ ਦਾ ਸੰਚਾਲਨ ਡਾ. ਲਵਲੀਸ਼ ਗਰਗ ਨੇ ਕੀਤਾ।
Pau-Organized-An-Online-Training-Camp-For-Honey-Bee-Keepers