September 8, 2024 08:35:55

ਪੰਜਾਬ ਸਮੇਤ ਦੇਸ਼ ਦੇ 22 ਰਾਜਾਂ ਨੂੰ ਡਿਜ਼ਾਸਟਰ ਫੰਡ ਜਾਰੀ, ਭਾਜਪਾ ਨੇ ਕੀਤਾ ਸਵਾਗਤ

Jul13,2023 | Surinder Dalla | Chandigarh

ਜੀਵਨ ਗੁਪਤਾ ਨੇ ਕੇਂਦਰ ਸਰਕਾਰ ਵੱਲੋਂ ਪੰਜਾਬ ਸਮੇਤ ਦੇਸ਼ ਦੇ 22 ਰਾਜਾਂ ਨੂੰ ਡਿਜ਼ਾਸਟਰ ਫੰਡ ਜਾਰੀ ਕਰਨ ਦਾ ਕੀਤਾ ਸਵਾਗਤ।

ਕੇਂਦਰ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਹੜ੍ਹ ਪੀੜਤਾਂ ਦੀ ਮਦਦ ਲਈ ਖੁਦ ਫੋਨ ਕਰਕੇ ਮਦਦ ਦਾ ਹੱਥ ਵਧਾਇਆ ਗਿਆ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਦੀ ਬੀਜੇਪੀ ਸਰਕਾਰ ਵੱਲੋਂ ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਲਈ 218.40 ਕਰੋੜ ਰੁਪਏ ਦੇ ਫੰਡ ਜਾਰੀ ਕੀਤੇ ਜਾਣ ਦਾ ਸਵਾਗਤ ਕਰਦਿਆਂ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਹੜ੍ਹ ਪੀੜਤਾਂ ਦੀ ਮਦਦ ਲਈ ਖੁਦ ਫੋਨ ਕਰਕੇ ਮਦਦ ਦਾ ਹੱਥ ਵਧਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਭਾਜਪਾ ਦਾ ਇੱਕੋ ਇੱਕ ਟੀਚਾ ‘ਪਹਿਲਾਂ ਦੇਸ਼ ਅਤੇ ਨਿਰਸਵਾਰਥ ਲੋਕ ਸੇਵਾ’ ਹੈ। ਜੀਵਨ ਗੁਪਤਾ ਨੇ ਕੇਂਦਰ ਸਰਕਾਰ ਵੱਲੋਂ ਪੰਜਾਬ ਸਮੇਤ ਦੇਸ਼ ਦੇ 22 ਰਾਜਾਂ ਲਈ ਜਾਰੀ ਕੀਤੀ ਆਫ਼ਤ ਰਾਸ਼ੀ ਲਈ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ 218.40 ਕਰੋੜ, ਆਂਧਰਾ ਪ੍ਰਦੇਸ਼ ਨੂੰ 493.60 ਕਰੋੜ, ਅਰੁਣਾਚਲ ਪ੍ਰਦੇਸ਼ ਨੂੰ 110.40 ਕਰੋੜ, ਅਰੁਣਾਚਲ ਪ੍ਰਦੇਸ਼ ਨੂੰ 110.40 ਕਰੋੜ, ਅਸਮ ਨੂੰ 40.40 ਕਰੋੜ, ਬਿਹਾਰ ਨੂੰ 624.40 ਕਰੋੜ, ਛੱਤੀਸਗੜ੍ਹ ਨੂੰ 181.60 ਕਰੋੜ, ਗੋਆ ਨੂੰ 4.80 ਕਰੋੜ, ਗੁਜਰਾਤ ਨੂੰ 584.00 ਕਰੋੜ, ਹਰਿਆਣਾ ਨੂੰ 216.80 ਕਰੋੜ, ਹਿਮਾਚਲ ਪ੍ਰਦੇਸ਼ ਨੂੰ 493.60 ਕਰੋੜ, ਕਰਨਾਟਕ 348.80 ਕਰੋੜ, ਕੇਰਲਾ ਨੂੰ 138.80 ਕਰੋੜ, ਮਹਾਰਾਸ਼ਟਰ ਨੂੰ 1420.80 ਕਰੋੜ, ਮਨੀਪੁਰ ਨੂੰ 18.80 ਕਰੋੜ, ਮੇਘਾਲਿਆ ਨੂੰ 27.20 ਕਰੋੜ, ਮਿਜ਼ੋਰਮ ਨੂੰ 20.80 ਕਰੋੜ, ਉੜੀਸਾ ਨੂੰ 707.60 ਕਰੋੜ, ਤਾਮਿਲਨਾਡੂ ਨੂੰ 450.00 ਕਰੋੜ, ਤੇਲੰਗਾਨਾ ਨੂੰ 188.80 ਕਰੋੜ, ਤ੍ਰਿਪੁਰਾ ਨੂੰ 30.40 ਕਰੋੜ, ਉੱਤਰ ਪ੍ਰਦੇਸ਼ ਨੂੰ 812.00 ਕਰੋੜ ਅਤੇ ਉੱਤਰਾਖੰਡ ਨੂੰ 413.20 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਜੀਵਨ ਗੁਪਤਾ ਨੇ ਇੱਥੇ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਕਿ ਪੰਜਾਬ ਵਿੱਚ ਹੜ੍ਹਾਂ ਦੀ ਵਿਗੜ ਰਹੀ ਸਥਿਤੀ ਲਈ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਸਰਕਾਰ ਦੀ ਅਣਗਹਿਲੀ ਜ਼ਿੰਮੇਵਾਰ ਹੈ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਪਿਛਲੇ ਕਈ ਦਿਨਾਂ ਤੋਂ ਪੰਜਾਬ ਸਮੇਤ ਪੂਰੇ ਉੱਤਰੀ ਭਾਰਤ ਵਿੱਚ ਹੋ ਰਹੀ ਭਾਰੀ ਬਾਰਿਸ਼ ਨੇ ਇਸ ਕੁਦਰਤੀ ਆਫ਼ਤ ਨੂੰ ਹੋਰ ਵਧਾ ਦਿੱਤਾ ਹੈ। ਭਗਵੰਤ ਮਾਨ ਸਰਕਾਰ ਦੀ ਘੋਰ ਅਣਗਹਿਲੀ ਅਤੇ ਅਯੋਗਤਾ ਕਾਰਨ ਪੰਜਾਬ ਦੇ ਲੋਕਾਂ ਦਾ ਬਹੁਤ ਜਾਨੀ ਮਾਲੀ ਨੁਕਸਾਨ ਹੋਇਆ ਹੈ। ਜੀਵਨ ਗੁਪਤਾ ਨੇ ਕਿਹਾ ਕਿ ਮੌਸਮ ਵਿਭਾਗ ਨੇ ਪੰਜਾਬ ਵਿੱਚ ਭਾਰੀ ਬਾਰਿਸ਼ ਲਈ ਪਹਿਲਾਂ ਹੀ ਕਦੇ ਓਰੇਂਜ, ਕਦੇ ਯੈਲੋ ਅਤੇ ਅੰਤ ਵਿੱਚ ਰੈੱਡ ਅਲਰਟ ਜਾਰੀ ਕਰ ਦਿੱਤਾ ਸੀ, ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਵੱਲ ਧਿਆਨ ਨਹੀਂ ਦਿੱਤਾ ਅਤੇ ਅੱਖਾਂ ਬੰਦ ਕਰਕੇ ਬੈਠੇ ਰਹੇ। ਅਲਰਟ ਦੇ ਬਾਵਜੂਦ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਆਫ਼ਤ ਨਾਲ ਨਜਿੱਠਣ ਲਈ ਨਾ ਤਾਂ ਕੋਈ ਅਗਾਊਂ ਪ੍ਰਬੰਧ ਕੀਤੇ ਅਤੇ ਨਾ ਹੀ ਕੋਈ ਮੀਟਿੰਗ ਬੁਲਾਈ। ਜਦੋਂ ਪੰਜਾਬ ਵਿੱਚ ਹੜਾਂ ਦਾ ਪਾਣੀ ਭਰਿਆ ਹੋਇਆ ਸੀ ਤਾਂ ਸਰਕਾਰ ਵਿੱਚ ਮੁੱਖ ਸਕੱਤਰ ਨੇ ਇੱਕ ਉੱਚ ਪੱਧਰੀ ਮੀਟਿੰਗ ਵੀ ਬੁਲਾਈ ਸੀ। ਜੀਵਨ ਗੁਪਤਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਦੇ ਕਿਸਾਨਾਂ ਦੀਆਂ ਖਰਾਬ ਹੋਈਆਂ ਫਸਲਾਂ ਅਤੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਤੁਰੰਤ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਇਹ ਪ੍ਰਭਾਵਿਤ ਲੋਕ ਆਪਣੀ ਰੋਜ਼ੀ-ਰੋਟੀ ਨੂੰ ਮੁੜ ਲੀਹ 'ਤੇ ਲਿਆ ਸਕਣ।

Release-Of-Disaster-Fund-To-22-States-Of-The-Country-Including-Punjab-Bjp-Welcomed


About Us


Our endeavour at Pro Khabar is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Surinder Dalla (Editor)

We are Social


Address


Pro Khabar
Haibowal Kalan, Ludhiana.
Mobile: +919855800879
Email: prokhabarpunjab@gmail.com

Copyright Pro Khabar | 2023
Website by: Webhead