ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ 300 ਸਾਲਾ ਜਨਮ ਦਿਹਾੜੇ ਉੱਤੇ ਮਹਾਨ ਨਗਰ ਕੀਰਤਨ ਦਾ ਭਾਜਪਾ ਜਿਲਾ ਪ੍ਰਧਾਨ ਰਜਨੀਸ਼ ਧੀਮਾਨ ਵੱਲੋਂ ਕਿੱਤਾ ਗਿਆ ਭਰਵਾਂ ਸਵਾਗਤ
July 12, 2023
300-Birth-Anniversary-Of-Maharaj

nvdp / Amritsar

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਰਾਮਗੜ੍ਹੀਆ ਬੋਰਡ ਦਿੱਲੀ, ਰਾਮਗੜ੍ਹੀਆ ਬੋਰਡ ਪੰਜਾਬ, ਆਲ ਵਿਸ਼ਵਕਰਮਾ ਰਾਮਗੜ੍ਹੀਆ ਫਾਊਂਡੇਸ਼ਨਜ, ਤੇ ਹੋਰ ਰਾਮਗੜ੍ਹੀਆ ਜਥੇਬੰਦੀਆ ਤੇ ਭਾਈਚਾਰਾ ਮਿਲ ਕੇ ਜੱਥੇਦਾਰ ਜੱਸਾ ਸਿੰਘ ਰਾਮਗੜ੍ਹੀਆ ਦੇ 300 ਸਾਲਾ ਜਨਮ ਦਿਨ ਨੂੰ ਸਮਰਪਿਤ ਜੱਥੇਦਾਰ ਬਾਬਾ ਬਘੇਲ ਸਿੰਘ, ਜੱਥੇਦਾਰ ਜੱਸਾ ਸਿੰਘ ਆਹਲੂਵਾਲੀਆ, ਜੱਥੇਦਾਰ ਜੱਸਾ ਸਿੰਘ ਰਾਮਗੜ੍ਹੀਆ, ਜੱਥੇਦਾਰ ਤਾਰਾ ਸਿੰਘ ਘੇਬਾ ਅਤੇ ਜੱਥੇਦਾਰ ਮਹਾਂ ਸਿੰਘ ਸ਼ੁਕਰਚੱਕੀਆ ਦੀ ਅਗਵਾਈ ਹੇਠ ਦਿੱਲੀ ਫਤਿਹ ਕਰਨ ਦੀ ਯਾਦ ਵਿੱਚ 'ਦਿੱਲੀ ਫਤਿਹ ਦਿਵਸ' ਸਬੰਧੀ ਖਾਲਸਾਈ ਜਾਹੋ-ਜਲਾਲ ਨਾਲ ਮਹਾਨ ਨਗਰ ਕੀਰਤਨ ਸ਼੍ਰੀ ਆਕਾਲ ਤਖ਼ਤ ਸਾਹਿਬ ਸ਼੍ਰੀ ਅੰਮ੍ਰਿਤਸਰ ਤੋਂ ਸ਼ੁਰੂ ਹੋ ਕੇ ਲੁਧਿਆਣਾ ਪਹੁੰਚਣ ਤੇ ਪੁਰਾਣੀ ਸਬਜ਼ੀ ਮੰਡੀ ਵਿਖੇ ਭਾਜਪਾ ਦੇ ਜਿਲਾ ਪ੍ਰਧਾਨ ਰਜਨੀਸ਼ ਧੀਮਾਨ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਓਹਨਾ ਦੇ ਨਾਲ ਜਿਲਾ ਜਨਰਲ ਸਕੱਤਰ ਨਰਿੰਦਰ ਸਿੰਘ ਮਲ੍ਹੀ,ਭਾਜਪਾ ਦੇ ਸੀਨਅਰ ਲੀਡਰ ਦਿਨੇਸ਼ ਸਰਪਾਲ, ਪ੍ਰਦੇਸ਼ ਪ੍ਰਵਕਤਾ ਗੁਰਦੀਪ ਸਿੰਘ ਗੋਸ਼ਾ,ਨਿਰਮਲ ਨਈਅਰ, ਯਸ਼ਪਾਲ ਜਨੋਤਰਾ,ਪੰਕਜ ਜੈਨ, ਜਸਵਿੰਦਰ ਸਿੰਘ ਸੱਗੂ, ਜਿਲਾ ਸਹਿ ਪ੍ਰੈਸ ਸਕੱਤਰ ਸੰਜੀਵ ਧੀਮਾਨ, ਬਲਵਿੰਦਰ ਸਿੰਘ ਰੀਹਲ, ਲਖਵਿੰਦਰ ਸਿੰਘ,ਹੈਪੀ ਸ਼ੇਰਪੁਰ, ਬਲਵਿੰਦਰ ਸਿੰਘ ਬਿੰਦਰ, ਗੌਰਵ ਅਰੋੜਾ, ਸੋਸ਼ਲ ਮੀਡੀਆ ਇੰਚਾਰਜ ਰਾਜਨ ਪਾਂਥੇ, ਰਾਜਵੰਤ ਕੌਰ ਲੋਟੇ, ਸ਼ਿਵਾਂਗੀ ਧੀਮਾਨ, ਗੁਰਵਿੰਦਰ ਸਿੰਘ ਲੋਟੇ ਅਤੇ ਹੋਰਨਾਂ ਵੱਲੋਂ ਨਗਰ ਕੀਰਤਨ ਦਾ ਸਵਾਗਤ ਕਰਦਿਆਂ ਗੁਰੂ ਗ੍ਰੰਥ ਜੀ ਤੋਂ ਅਸ਼ੀਰਵਾਦ ਲਿੱਤਾ।

300 Birth Anniversary Of Maharaja Jassa Singh Ramgarhia


Recommended Posts