6 ਜ਼ਿਲ੍ਹਿਆਂ ਦੀ ਸੀ.ਐਮ.ਟੀ.ਸੀ. ਟ੍ਰੇਨਿੰਗ ਮੁਕੰਮਲ
September 18, 2025
Cmtc-Training-Of-6-Districts-Com

bureau / Bathinda

ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਸੂਬੇ ਦੇ ਵੱਖ-ਵੱਖ 6 ਜਿਲ੍ਹਿਆਂ ਬਠਿੰਡਾ, ਮਾਨਸਾ, ਫਾਜਿਲਕਾ, ਫਰੀਦਕੋਟ, ਮੋਗਾ ਅਤੇ ਕਪੂਰਥਲਾ ਵਿੱਚ ਸਵੈ ਸਹਾਇਤਾ ਸਮੂਹਾਂ ਦੇ ਮੈਬਰਾਂ ਨੂੰ ਸਿਖਲਾਈ ਦੇਣ ਅਤੇ ਉਨ੍ਹਾਂ ਦੀ ਆਮਦਨੀ ਵਿੱਚ ਵਾਧਾ ਕਰਨ ਲਈ ਖੋਲੇ ਜਾ ਰਹੇ ਕਮਿਊਨਟੀ ਮੈਨੇਜ਼ਡ ਟ੍ਰੇਨਿੰਗ ਸੈਟਰਾਂ (ਸੀ.ਐਮ.ਟੀ.ਸੀ.) ਦੇ ਸਟਾਫ ਆਜੀਵਿਕਾ ਮਿਸ਼ਨ ਦੇ ਸਟਾਫ ਅਤੇ ਸੀ.ਐਲ.ਐਫ ਦੇ ਅਹੁਦੇਦਾਰਾਂ ਦੀ ਚਾਰ ਰੋਜ਼ਾ ਟ੍ਰੇਨਿੰਗ ਦੇ ਅਖੀਰਲੇ ਦਿਨ ਸਥਾਨਕ ਜ਼ਿਲ੍ਹਾ ਪ੍ਰੀਸ਼ਦ ਵਿਖੇ ਸਰਟੀਫਿਕੇਟਾਂ ਦੀ ਵੰਡ ਕੀਤੀ ਗਈ।

       ਇਸ ਦੌਰਾਨ ਟ੍ਰੇਨਿੰਗ ਪ੍ਰਾਪਤ ਕਰਨ ਵਾਲੇ 36 ਸਿਖਿਆਰਥੀਆਂ ਨੂੰ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਮੈਡਮ ਕੰਚਨ ਵੱਲੋਂ ਸਰਟੀਫਿਕੇਟ ਵੰਡੇ ਗਏ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਟ੍ਰੇਨਿੰਗ ਮੁਕੰਮਲ ਕਰਨ ਵਾਲਿਆਂ ਨੂੰ ਵਧਾਈ ਦਿੰਦਿਆਂ ਆਪੋ-ਆਪਣੇ ਜ਼ਿਲ੍ਹਿਆਂ ਵਿੱਚ ਜਾ ਕੇ ਸਰਕਾਰ ਦੀਆਂ ਹਦਾਇਤਾ ਅਤੇ ਨਿਯਮਾਂ ਮੁਤਾਬਿਕ ਸੀ.ਐਮ.ਟੀ.ਸੀ. ਸਥਾਪਤ ਕਰਕੇ ਸਵੈ ਸਹਾਇਤਾ ਸਮੂਹਾਂ ਦੇ ਮੈਬਰਾਂ ਨੂੰ ਲਾਭ ਪਹੁੰਚਾਉਣ ਦੀ ਗੱਲ ਕੀਤੀ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਟ੍ਰੇਨਿੰਗ ਸੀ.ਐਮ.ਟੀ.ਸੀ. ਸਥਾਪਤੀ ਅਤੇ ਸੰਚਾਲਨ ਵਿੱਚ ਕਾਰਗਰ ਸਿੱਧ ਹੋਵੇਗੀ।

       ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰੋਗਰਾਮ ਮੈਨੇਜ਼ਰ ਸੁਖਵਿੰਦਰ ਸਿੰਘ ਚੱਠਾ ਨੇ ਦੱਸਿਆ ਕਿ ਜ਼ਿਲ੍ਹਾ ਬਠਿੰਡਾ ਦਾ ਸੀ.ਐਮ.ਟੀ.ਸੀ. ਸੈਂਟਰ ਬਲਾਕ ਫੂਲ ਦੇ ਪਿੰਡ ਸੇਲਬਰਾਹ ਵਿਖੇ ਸਥਾਪਿਤ ਕੀਤਾ ਗਿਆ ਹੈ। ਸਿਖਿਆਰਥੀਆਂ ਨੂੰ ਬੀਤੇ ਦਿਨ ਇਸ ਸੈਂਟਰ ਦਾ ਦੌਰਾ ਕਰਵਾ ਕੇ ਸੈਂਟਰ ਦੀ ਸੰਚਾਲਨ ਪ੍ਰਕਿਰਿਆ ਬਾਰੇ ਜਾਣੂ ਕਰਵਾਇਆ ਗਿਆ। ਉਨ੍ਹਾਂ ਦੱਸਿਆਂ ਕਿ ਇਨ੍ਹਾਂ ਟ੍ਰੇਨਿੰਗ ਸੈਟਰਾਂ ਵਿੱਚ ਨਾ ਸਿਰਫ ਸਵੈ ਸਹਾਇਤਾ ਸਮੂਹ ਦੇ ਮੈਬਰਾਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ ਸਗੋਂ ਦੂਸਰੇ ਸਰਕਾਰੀ ਅਤੇ ਗੈਰ ਸਰਕਾਰੀ ਵਿਭਾਗਾ ਦੀਆਂ ਟ੍ਰੇਨਿੰਗਾਂ ਅਤੇ ਮੀਟਿੰਗਾ ਵੀ ਕਰਵਾਈਆਂ ਜਾਣਗੀਆਂ ਅਤੇ ਇਸ ਬਦਲੇ ਉਹਨਾਂ ਤੋਂ ਨਿਯਮਾਂ ਅਨੁਸਾਰ ਕਿਰਾਇਆ ਵਸੂਲਿਆਂ ਜਾਵੇਗਾ ਜਿਸ ਨਾਲ ਸਵੈ ਸਹਾਇਤਾ ਸਮੂਹਾਂ ਦੀ ਆਮਦਨੀ ਵਿੱਚ ਵਾਧਾ ਹੋਵੇਗਾ।

       ਇਨ੍ਹਾਂ ਸਿਖਿਆਰਥੀਆਂ ਨੂੰ ਟ੍ਰੇਨਿੰਗ ਦੇਣ ਪੁੱਜੇ ਮਾਸਟਰ ਟ੍ਰੇਨਰ ਪਰਮੀਤ ਸਿੰਘ ਤਰਨਤਾਰਨ, ਤਜਿੰਦਰਪਾਲ ਸਿੰਘ ਫਾਜ਼ਲਿਕਾ ਅਤੇ ਪੂਜਾ ਰਾਣੀ  ਬਠਿੰਡਾ ਨੇ ਦੱਸਿਆ ਕਿ ਸੀ.ਐਮ.ਟੀ.ਸੀ. ਸਵੈ ਸਹਾਇਤਾ ਸਮੂਹਾਂ ਦੁਆਰਾ ਸਥਾਪਤ ਕੀਤਾ ਗਿਆ ਇੱਕ ਅਜਿਹਾ ਟ੍ਰੇਨਿੰਗ ਸੈਟਰ ਹੈ ਜਿਸ ਦਾ ਸੰਚਾਲਨ ਵੀ ਸਵੈ ਸਹਾਇਤਾ ਸਮੂਹ ਦੇ ਮੈਬਰਾਂ ਦੁਆਰਾ ਹੀ ਕੀਤਾ ਜਾਵੇਗਾ।

       ਟ੍ਰੇਨਿੰਗ ਨੂੰ ਸਫਲ ਬਣਾਉਣ ਲਈ ਵਿਵੇਕ ਵਰਮਾ ਜ਼ਿਲ੍ਹਾ ਅਕਾਊਂਟੈਟ, ਗਗਨ ਦੀਪ ਜ਼ਿਲ੍ਹਾ ਐਮ.ਆਈ.ਐਸ., ਰਮਨੀਕ ਸਿੰਘ ਬਰਾੜ ਬੀ.ਪੀ.ਐਮ, ਰਨਦੀਪ ਸਿੰਘ ਬਰਾੜ ਬੀ.ਪੀ.ਐਮ., ਬਲਜੀਤ ਸਿੰਘ ਬੀ.ਪੀ.ਐਮ. ਅਤੇ ਨਵਦੀਪ ਕੁਮਾਰ ਆਦਿ ਦਾ ਵਿਸ਼ੇਸ਼ ਯੋਗਦਾਨ ਰਿਹਾ।

Cmtc Training Of 6 Districts Completed


Recommended Posts