ਏਡਜ਼ ਬਾਰੇ ਨੁੱਕੜ ਨਾਟਕ ਰਾਹੀਂ ਕੀਤਾ ਜਾਗਰੂਕ
September 16, 2025
Awareness-About-Aids-Through-Str

bureau / Chandigarh

ਸਿਵਲ ਸਰਜਨ ਡਾ. ਤਪਿੰਦਰਜੋਤ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਿਹਤ ਅਫ਼ਸਰ ਡਾ. ਊਸ਼ਾ ਗੋਇਲ ਅਤੇ ਜ਼ਿਲ੍ਹਾ ਏਡਜ਼ ਕੰਟਰੋਲ ਅਫ਼ਸਰ ਡਾ. ਰੋਜੀ ਅਗਰਵਾਲ ਦੀ ਅਗਵਾਈ ਹੇਠ ਪੰਜਾਬ ਸਟੇਟ ਏਡਜ ਕੰਟਰੋਲ ਸੁਸਾਇਟੀ ਦਿਸ਼ਾ ਕਲੱਸਟਰ ਦੇ ਸਹਿਯੋਗ ਨਾਲ ਏ.ਆਰ.ਟੀ ਸੈਂਟਰ, ਸਿਵਲ ਹਸਪਤਾਲ ਦੀ ਓ.ਪੀ.ਡੀ ਅਤੇ ਬੇਅੰਤ ਨਗਰ ਵਿਖੇ ਨੁੱਕੜ ਨਾਟਕ ਰਾਹੀਂ ਏਡਜ਼ ਸਬੰਧੀ ਜਾਗਰੂਕ ਕੀਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆ ਸਿਵਲ ਸਰਜਨ ਨੇ ਦੱਸਿਆ ਕਿ ਪੰਜਾਬ ਸਰਕਾਰ ਦਾ ਮੁੱਖ ਮਕਸਦ ਸਾਲ 2030 ਤੱਕ ਏਡਜ਼ ਦੇ ਨਵੇਂ ਮਰੀਜ਼ ਨਾ ਆਉਣ ਦੇ ਟੀਚੇ ਨੂੰ ਲੈ ਕੇ ਸਿਹਤ ਸਟਾਫ਼ ਅਤੇ ਆਮ ਲੋਕਾਂ ਨੂੰ ਏਡਜ਼ ਬਿਮਾਰੀ ਪ੍ਰਤੀ ਅਤੇ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ, ਸਬੰਧੀ ਜਾਗਰੂਕ ਕਰਨਾ ਹੈ। ਇਸ ਤਹਿਤ ਦਿਸ਼ਾ ਕਲੱਸਟਰ ਦੇ ਸਹਿਯੋਗ ਨਾਲ 12 ਅਕਤੂਬਰ 2025 ਤੱਕ ਇੰਟੈਂਸੀਫਾਈਡ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਦਾ ਮੁੱਖ ਮਕਸਦ ਐਚਆਈਵੀ ਅਤੇ ਐਸਟੀਆਈ ਨੂੰ ਘਟਾਉਣ, ਟੈਸਟਿੰਗ ਅਤੇ ਇਲਾਜ ਨੂੰ ਵਧਾਉਣਾ ਹੈ।

ਉਨ੍ਹਾਂ ਦੱਸਿਆ ਕਿ ਏਡਜ਼ ਇੱਕ ਐਚ.ਆਈ.ਵੀ ਵਾਇਰਸ ਨਾਲ ਹੁੰਦੀ ਹੈ, ਜੋ ਸਾਡੇ ਸਰੀਰ 'ਤੇ ਹਮਲਾ ਕਰਕੇ ਸਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਨੂੰ ਖਤਮ ਕਰ ਦਿੰਦਾ ਹੈ। ਕਿਸੇ ਵੀ ਵਿਅਕਤੀ ਨੂੰ ਖਾਂਸੀ, ਜੁਕਾਮ, ਬੁਖਾਰ, ਦਸਤ, ਉਲਟੀਆਂ, ਭਾਰ ਦਾ ਘਟਣਾ, ਕਮਜ਼ੋਰੀ ਆਦਿ ਲੱਛਣ ਲੰਬੇ ਸਮੇਂ ਤੋਂ ਹੋਣ ਅਤੇ ਠੀਕ ਨਾ ਹੋ ਰਿਹਾ ਹੋਵੇ ਤਾਂ ਉਸ ਵਿਅਕਤੀ ਨੂੰ ਆਪਣੇ ਸਰੀਰ ਦੇ ਟੈਸਟ ਜਲਦੀ ਤੋਂ ਜਲਦੀ ਕਰਵਾ ਲੈਣੇ ਚਾਹੀਦੇ ਹਨ ਤਾਂ ਜੋ ਸਮਾਂ ਰਹਿੰਦੇ ਉਸ ਦੀ ਬੀਮਾਰੀ ਦਾ ਜਲਦੀ ਤੋਂ ਜਲਦੀ ਲਗਾਇਆ ਜਾ ਸਕੇ। ਇਸ ਲਈ ਉਸ ਨੂੰ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਤੋ ਜਲਦੀ ਤੋਂ ਜਲਦੀ ਟੈਸਟ ਕਰਵਾਉਣਾ ਚਾਹੀਦਾ ਹੈ। ਜ਼ਿਲ੍ਹੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਦੇ ਆਈ.ਸੀ.ਟੀ.ਸੀ. ਸੈਂਟਰਾਂ ਵਿੱਚ ਐਚ.ਆਈ.ਵੀ. ਟੈਸਟ ਮੁਫ਼ਤ ਕੀਤੇ ਜਾਂਦੇ ਹਨ। ਸਿਵਲ ਹਸਪਤਾਲ ਬਠਿੰਡਾ ਵਿਖੇ ਏ.ਆਰ.ਟੀ. ਸੈਂਟਰ ਬਣਿਆ ਹੋਇਆ ਹੈ, ਜਿਥੇ ਮਰੀਜ਼ਾਂ ਦਾ ਇਲਾਜ ਅਤੇ ਕੌਂਸਲਿੰਗ ਮਾਹਿਰ ਡਾਕਟਰਾਂ ਦੁਆਰਾ ਮੁਫ਼ਤ ਕੀਤੀ ਜਾਂਦੀ ਹੈ।

ਜ਼ਿਲ੍ਹਾ ਸਿਹਤ ਅਫਸਰ ਡਾ. ਊਸਾ ਗੋਇਲ ਨੇ ਦੱਸਿਆ ਕਿ ਇਹ ਬਿਮਾਰੀ ਦੂਸ਼ਿਤ ਵਿਅਕਤੀ ਦੀਆਂ ਸੂਈਆਂ ਤੇ ਸਰਿੰਜਾਂ ਵਰਤਣ ਨਾਲ, ਗਰਭਵਤੀ ਮਰੀਜ਼ ਮਾਂ ਤੋਂ ਬੱਚੇ ਨੂੰ, ਦੂ਼ਸ਼ਿਤ ਖੂਨ ਚੜ੍ਹਾਉਣ ਨਾਲ, ਅਣ-ਸੁਰੱਖਿਅਤ ਸੈਕਸ ਸਬੰਧ ਬਨਾਉਣ ਨਾਲ, ਟੈਟੂ ਬਨਵਾਉਣ ਨਾਲ ਇੱਕ ਮਨੁੱਖ ਤੋਂ ਦੂਸਰੇ ਮਨੁੱਖ ਨੂੰ ਫੈਲਦੀ ਹੈ। ਇਹ ਬਿਮਾਰੀ ਹੱਥ ਮਿਲਾਉਣ, ਇਕੱਠੇ ਬੈਠਣ ਨਾਲ, ਇਕੱਠੇ ਸੌਣ ਨਾਲ, ਚੁੰਮਣ ਨਾਲ, ਇਕੱਠੇ ਖਾਣਾ ਖਾਣ ਆਦਿ ਕਾਰਨਾਂ ਨਾਲ ਨਹੀਂ ਫੈਲਦੀ। ਉਨ੍ਹਾਂ ਦੱਸਿਆ ਕਿ ਏਡਜ਼ ਵਾਲੇ ਮਰੀਜਾਂ ਨੂੰ ਟੀ.ਬੀ. ਹੋਣ ਦਾ ਵੀ ਖਤਰਾ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਨਸ਼ਾ ਵਰਤਣ ਵਾਲੇ ਲੋਕ ਨਸ਼ੇ ਦੇ ਟੀਕੇ ਇੱਕੋ ਸਰਿੰਜ ਨਾਲ ਲਗਾ ਰਹੇ ਹਨ, ਜਿਸ ਨਾਲ ਏਡਜ਼ ਫੈਲਣ ਦਾ ਜ਼ਿਆਦਾ ਖਤਰਾ ਹੈ। ਉਨ੍ਹਾਂ ਨਸ਼ਾ ਵਰਤਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਛੁਡਾਓ ਕੇਂਦਰਾਂ ਸਿਵਲ ਹਸਪਤਾਲ ਬਠਿੰਡਾ ਵਿਖੇ ਆ ਕੇ ਦਾਖਲ ਹੋ ਕੇ ਨਸ਼ਾ ਛੱਡ ਸਕਦੇ ਹਨ, ਸਿਹਤ ਵਿਭਾਗ ਵੱਲੋਂ ਇਹ ਸਹੂਲਤ ਮੁਫ਼ਤ ਦਿੱਤੀ ਜਾ ਰਹੀ ਹੈ ਅਤੇ ਓਟ ਸੈਂਟਰਾਂ ਤੋਂ ਡਾਕਟਰ ਦੀ ਸਲਾਹ ਨਾਲ ਮੁਫ਼ਤ ਦਵਾਈਆਂ ਪ੍ਰਾਪਤ ਕਰ ਸਕਦੇ ਹਨ।

ਜ਼ਿਲ੍ਹਾ ਮਾਸ ਮੀਡੀਆ ਅਫਸਰ ਕੁਲਵੰਤ ਸਿੰਘ ਨੇ ਕਿਹਾ ਕਿ ਏਡਜ਼ ਦੇ ਮਰੀਜ਼ ਨਾਲ ਭੇਦਭਾਵ ਨਹੀਂ ਕਰਨਾ ਚਾਹੀਦਾ ਅਤੇ ਏਡਜ਼ ਮਰੀਜ਼ ਨਾਲ ਵਧੀਆ ਤਰੀਕੇ ਨਾਲ ਵਿਵਹਾਰ ਕਰਨਾ ਚਾਹੀਦਾ ਹੈ, ਸਗੋਂ ਮਰੀਜਾਂ ਦਾ ਇਲਾਜ ਕਰਵਾਉਣ ਵਿੱਚ ਸਹਾਇਤਾ ਕਰਨੀ ਚਾਹੀਦੀ ਹੈ। ਦਿਸ਼ਾ ਕਲੱਸਟਰ ਬਠਿੰਡਾ ਤੋਂ ਪ੍ਰਭਜੋਤ ਕੌਰ,ਪ੍ਰਭਜੋਤ ਸਿੰਘ ਅਤੇ ਸੋਨੀਕਾ ਹਾਜ਼ਰ ਸਨ। ਪੰਜਾਬ ਰਾਜ ਏਡਜ ਕੰਟਰੌਲ ਸੋਸਾਇਟੀ ਟੀਮ ਅਤੇ ਪੰਜਾਬੀ ਸਭਿਆਚਰਕ ਕਲਾ ਮੰਚ ਤੋ ਚਮਕੌਰ ਸਿੰਘ, ਨਿੱਕੀ ਕੌਰ, ਵਿਸਵਜੀਤ ਸਿੰਘ ਦੁਆਰਾ ਨਾਟਕ ਖੇਡੇ ਗਏ।

ਇਸ ਮੌਕੇ ਡਿਪਟੀ ਮਾਸ ਮੀਡੀਆ ਅਫਸਰ ਰੋਹਿਤ ਜਿੰਦਲ, ਨਰਿੰਦਰ ਕੁਮਾਰ ਜਿਲ੍ਹਾ ਬੀ ਸੀ ਸੀ ਕੌਆਰਡੀਨੇਟਰ, ਗਗਨਦੀਪ ਸਿੰਘ ਭੁੱਲਰ ਅਤੇ ਹਰਜਿੰਦਰ ਕੌਰ ਬੀ ਈ ਈ ਆਦਿ ਹਾਜ਼ਰ ਸਨ।

Awareness About Aids Through Street Plays


Recommended Posts