ਡੀ.ਸੀ. ਨੂੰ ਟਵਿੱਕਲ ਨੇ ਆਪਣਾ ਗੋਲਕ ਤੋੜ ਕੇ 4640 ਰੁਪਏ ਹੜ੍ਹ ਪੀੜਤਾਂ ਦੀ ਮਦਦ ਲਈ ਕੀਤੇ ਦਾਨ
September 15, 2025
Dc-Twickal-Breaks-His-Anklet-And

bureau / Bathinda

ਡੀ.ਸੀ. ਸ਼੍ਰੀ ਰਾਜੇਸ਼ ਧੀਮਾਨ ਨੂੰ ਪੰਜਾਬ ਵਿੱਚ ਹੜ੍ਹ ਤੇ ਬਰਸਾਤੀ ਪਾਣੀ ਦੀ ਮਾਰ ਹੇਠ ਆਏ ਇਨਸਾਨਾਂ ਦੀ ਮਦਦ ਦੇ ਨਾਲ-ਨਾਲ ਬੇਜੁਬਾਨ ਪਸ਼ੂਆਂ ਲਈ ਸਥਾਨਕ ਭਾਰਤੀ ਮਾਡਲ ਸਕੂਲ ਦੀ 10ਵੀਂ ਜਮਾਤ ਦੀ ਵਿਦਿਆਰਥਣ ਟਵਿੱਕਲ ਨੇ ਆਪਣਾ ਗੋਲਕ ਤੋੜ ਕੇ 4640 ਰੁਪਏ ਦਾਨ ਕੀਤੇ।

ਇਸ ਦੌਰਾਨ ਡੀ.ਸੀ. ਨੇ ਟਵਿੱਕਲ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕਰਦਿਆਂ ਜਿਥੇ ਇਸ ਨੇਕ ਕਾਰਜ ਦੀ ਸ਼ਲਾਘਾ ਕੀਤੀ ਉਥੇ ਹੀ ਜ਼ਿੰਦਗੀ ਵਿੱਚ ਸਖਤ ਮਿਹਨਤ ਕਰਕੇ ਆਪਣੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕਰਨ ਦੇ ਨਾਲ-ਨਾਲ ਦੇਸ਼ ਦੀ ਸੇਵਾ ਕਰਨ ਲਈ ਵੀ ਪ੍ਰੇਰਿਤ ਕੀਤਾ।

Dc Twickal Breaks His Anklet And Donates Rs 4640 To Help Flood Victims


Recommended Posts